ਜ਼ਿਲ੍ਹੇ ਬਾਬਤ

ਗੁਰਦਾਸਪੁਰ ਦੀ ਸਥਾਪਨਾ 17ਵੀਂ ਸਦੀ ਦੀ ਸ਼ੁਰੂਆਤ ਵਿਚ ਗੁਰਿਆ ਜੀ ਦੁਆਰਾ ਕੀਤੀ ਗਈ ਸੀ। ਉਹਨਾਂ ਦੇ ਨਾਮ ਤੇ, ਇਸ ਸ਼ਹਿਰ ਨੂੰ ਗੁਰਦਾਸਪੁਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹਨਾ ਨੇ ਸੰਗੀ ਗੋਤਰਾ ਦੇ ਜੱਟਾਂ ਤੋਂ ਗੁਰਦਾਸਪੁਰ ਲਈ ਜ਼ਮੀਨ ਖਰੀਦ ਲਈ । ਇਹ ਵੀ ਸਥਾਪਿਤ ਕੀਤਾ ਗਿਆ ਹੈ ਕਿ ਕੁਝ ਲੋਕ ਪੁਰਾਣੇ ਸ਼ਹਿਰ ਦੇ ਝੌਂਪੜੀਆਂ ਵਿਚ ਰਹਿੰਦੇ ਸਨ । ਗੁਰਿਆ ਜੀ, ਕੌਸ਼ਲ ਗੋਤਰ ਦੇ ਸਾਂਵਲ ਬ੍ਰਾਹਮਣ ਸਨ। ਉਹ ਗੁਰਦਾਸਪੁਰ ਦੇ 5 ਮੀਲ ਉੱਤਰ ਵੱਲ ਸਥਿਤ ਇਕ ਪਿੰਡ ਪਨਿਆੜ ਦੇ ਵਸਨੀਕ ਸਨ। ਗੁਰਿਆ ਜੀ ਦੇ ਪੂਰਵਜ ਬਹੁਤ ਸਮੇਂ ਪਹਿਲਾਂ ਅਯੁੱਧਿਆ ਤੋਂ ਆਏ ਸਨ ਅਤੇ ਪਨਿਆੜ ਵਿਖੇ ਵਸ ਗਏ । ਗੁਰਿਆ ਜੀ ਦੇ ਦੋ ਪੁੱਤਰ ਸਨ ਸ਼੍ਰੀ ਨਵਲ ਰਾਏ ਅਤੇ ਸ਼੍ਰੀ ਪਾਲਾ ਜੀ । ਨਵਾਬ ਰਾਏ ਦੇ ਪੁੱਤਰ ਬਾਬਾ ਦੀਪ ਚੰਦ ਜੀ ਗੁਰਦਾਸਪੁਰ ਵਿਚ ਵੱਸ ਗਏ ਸਨ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਚੰਦ ਨੂੰ ਗੰਜ ਬਖਸ਼ (ਖ਼ਜਾਨੇ ਦਾ ਮਾਲਕ) ਦਾ ਸਿਰਲੇਖ ਦਿੱਤਾ ਸੀ। ਬਾਬਾ ਦੀਪ ਚੰਦ ਦੇ ਉਤਰਾਧਿਕਾਰੀਆਂ ਨੂੰ ਮਹੰਤ ਕਹਿੰਦੇ ਹਨ ।

  • ਸਿਟੀਜ਼ਨਜ਼ ਕਾਲ ਸੈਂਟਰ 155300
  • ਬਾਲ ਹੈਲਪਲਾਈਨ 1098
  • ਔਰਤਾਂ ਲਈ ਹੈਲਪਲਾਈਨ 1091
  • ਅਪਰਾਧ ਰੋਕੂ 1090
  • ਬਚਾਅ ਅਤੇ ਰਾਹਤ 1070
  • ਐਂਬੂਲੈਂਸ - 102, 108
  • ਜੰਗ ਕੰਟਰੋਲ ਰੂਮ ਨੰਬਰ 01874-266376
  • Partner 1
  • Partner 2
  • Partner 3
  • Partner 4
  • Partner 5
  • Partner 6