ਬੰਦ ਕਰੋ

ਸਹਿਕਾਰਤਾ ਵਿਭਾਗ

ਵਿਭਾਗ ਦਾ ਨਾਮ

ਸਹਿਕਾਰਤਾ ਵਿਭਾਗ

ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ

ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ

ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ

01874-240826

 drgurdaspur@gmail.com

ਅਫਸਰ ਦੀ ਨਿਰਦੇਸ਼ਿਕਾ

ਟੈਲੀਫੋਨ ਡਾਇਰੈਕਟਰੀ

ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ)

ਪ੍ਰੋਗਰਾਮ ਦੇ ਨਾਮ

ਵੈੱਬਸਾਈਟ ਦਾ ਮੁੱਖ ਪੰਨਾ (ਯੂ ਆਰ ਐਲ)

ਰਿਪੋਰਟਾਂ (ਵਿਭਾਗ ਦੇ ਨਾਮ ਨਾਲ ਲਿੰਕ)

(ਯੂ ਆਰ ਐਲ)

ਭਾਈ ਘਨੱਈਆ ਸਹਿਤ ਸੇਵਾ ਸਕੀਮ

http://www.mdibgsssweb.mdindia.com

http://punjabcooperation.gov.in/

ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ

http://www.pmkisan.gov.in

http://punjabcooperation.gov.in/

ਫਸਲਾਂ ਦੀ ਰਹਿੰਦ ਖੂੰਹਦ ਮੁਆਵਜ਼ਾ ਸਕੀਮ

http://kisan.punjab.gov.in/

http://punjabcooperation.gov.in/

ਮਾਈ ਭਾਗੋ ਇਸਤਰੀ ਸਾਸ਼ਕਤੀਕਰਨ ਸਕੀਮ

http://punjabcooperation.gov.in/

ਮੁੱਖ ਪ੍ਰਾਪਤੀਆਂ

1.) ਭਾਈ ਘਨੱਈਆ ਸਿਹਤ ਸੇਵਾ ਸਕੀਮ ਇੱਕ ਸਿਹਤ ਇੰਸ਼ੋਰੈਂਸ ਸਕੀਮ ਹੈ ਜੋ ਕਿ ਸਾਲ 2006 ਤੋਂ ਦੋ ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦਾ ਸਿਹਤ ਇੰਸ਼ੋਰੈਂਸ ਪ੍ਰਦਾਨ ਕਰਦੀ ਹੈ | ਇਸ ਸਾਲ ਕੁੱਲ 1328 ਲਾਭਪਾਤਰੀਆਂ ਨੇ ਇਸ ਸਕੀਮ ਵਿੱਚ ਇਨਰੋਲ ਕੀਤਾ ਹੈ|  

2.) ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਕੇਂਦਰ  ਸਰਕਾਰ ਵੱਲੋਂ ਜਾਰੀ ਸਕੀਮ ਹੈ ਜੋ ਕਿ ਪ੍ਰਤੀ ਸਾਲ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਮੁਹੱਈਆ ਕਰਵਾਉਂਦੀ ਹੈ |

3.) ਇਹ ਸਕੀਮ ਪਰਾਲੀ ਨਾ ਸਾੜਨ ਵਾਲੇ ਪੰਜ ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਰੁਪਏ ਪ੍ਰਤੀ ਏਕੜ ਮੁਆਵਜ਼ਾ ਪ੍ਰਦਾਨ ਕਰਦੀ ਹੈ |

4.) ਇਹ ਸਕੀਮ ਪੇਂਡੂ ਖੇਤਰਾਂ ਵਿੱਚ ਔਰਤਾਂ ਜਾਂ ਉਨ੍ਹਾਂ ਦੇ ਗਰੁੱਪਾਂ ਲਈ ਸੌਖੇ ਕਰਜ਼ੇ ਦੇ ਕੇ ਰੁਜ਼ਗਾਰ ਸਾਧਨ ਪੈਦਾ ਕਰਨ ਲਈ ਉਤਸ਼ਾਹਿਤ ਕਰਦੀ ਹੈ | ਇਸ ਸਾਲ ਤੱਕ ਕੁੱਲ 898 ਔਰਤਾਂ ਵੱਖ ਵੱਖ ਸੁਸਾਇਟੀਆਂ ਵਿੱਚ ਇਨਰੋਲ ਹੋਈਆਂ ਹਨ, ਕੁੱਲ 90.40 ਲੱਖ ਰੁਪਏ ਰਾਸ਼ੀ ਦਾ ਕਰਜ਼ਾ ਦਿੱਤਾ ਗਿਆ ਹੈ |

ਵਿਭਾਗ ਦੇ ਮੁੱਖ ਕਾਰਜ

1.) ਵਿਭਾਗ ਇਸ ਸਕੀਮ ਵਿੱਚ ਮੈਂਬਰਾਂ ਨੂੰ ਸਿਹਤ ਸੇਵਾ ਪ੍ਰਦਾਨ ਕਰਵਾਉਣ ਦੀ ਸਹੂਲੀਅਤ ਮੁਹੱਈਆ ਕਰਾਉਂਦਾ ਹੈ | ਇਸ ਤੋਂ ਇਲਾਵਾ ਮਹਿਕਮਾ ਇਸ ਸਕੀਮ ਵਿੱਚ ਮੈਂਬਰਾਂ ਦੀ ਸ਼ਮੂਲੀਅਤ ਕਰਵਾਉਂਦਾ ਹੈ |

2.) ਮਹਿਕਮੇ ਵੱਲੋਂ ਲਾਭਪਾਤਰੀ ਕਿਸਾਨਾਂ ਨੂੰ ਇਸ ਸਕੀਮ ਵਿੱਚ ਦਰਜ ਕਰਵਾਉਣ ਸਬੰਧੀ ਫਾਰਮ ਅਪਲੋਡ ਕੀਤੇ ਜਾਂਦੇ ਹਨ |

3.) ਮਹਿਕਮੇ ਵੱਲੋਂ ਇਸ ਸਕੀਮ ਅਧੀਨ ਲਾਭਪਾਤਰੀ ਕਿਸਾਨਾਂ ਦੇ ਫਾਰਮ ਅਪਲੋਡ ਕੀਤੇ ਜਾਂਦੇ ਹਨ | ਇਸ ਉਪਰੰਤ ਸਹਾਇਕ ਰਜਿਸਟਰਾਰ ਵੱਲੋਂ ਵੈਰੀਫਾਈ ਕੀਤੇ ਜਾਂਦੇ ਹਨ |

4.) ਮਹਿਕਮੇ ਵੱਲੋਂ ਸਬੰਧਤ ਹਲਕਾ ਨਿਰੀਖਕ, ਸਕੱਤਰ ਸਭਾ ਨਾਲ ਔਰਤਾਂ ਦੇ ਗਰੁੱਪ ਦੀ ਪਹਿਚਾਣ ਕਰਦੇ ਹਨ | ਇਨ੍ਹਾਂ ਗਰੁੱਪਾਂ ਨੂੰ ਕੋਆਪ੍ਰੇਟਿਵ ਬੈਂਕਾਂ ਵੱਲੋਂ ਕਰਜ਼ਾ ਦਿੱਤਾ ਜਾਂਦਾ ਹੈ |