ਬੰਦ ਕਰੋ

ਖੇਤਰ ਅਤੇ ਸਥਾਨ

ਖੇਤਰ

ਜ਼ਿਲ੍ਹੇ ਦਾ ਕੁੱਲ ਖੇਤਰ 2610 ਵਰਗ ਕਿਲੋਮੀਟਰ ਹੈ। ਇਸ ਵਿੱਚ 11 ਬਲਾਕ – ਗੁਰਦਾਸਪੁਰ, ਧਾਰੀਵਾਲ, ਕਲਾਨੌਰ, ਦੋਰਾਂਗਲਾ, ਕਾਹਨੂੰਵਾਨ, ਦੀਨਾਨਗਰ, ਬਟਾਲਾ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ।

ਸਥਾਨ

ਗੁਰਦਾਸਪੁਰ ਜ਼ਿਲਾ ਪੰਜਾਬ ਦਾ ਉੱਤਰੀ ਪਾਸੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।ਇਹ ਜਲੰਧਰ ਡਵੀਜ਼ਨ ਵਿੱਚ ਆਉਂਦਾ ਹੈ ਅਤੇ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਪੈਂਦਾ ਹੈ। ਇਹ ਜ਼ਿਲ੍ਹਾ ਉੱਤਰੀ ਲੰਬਕਾਰ 310-36’ ਅਤੇ 320-34’ ਅਤੇ ਪੂਰਬੀ ਲੰਬਕਾਰ 740-56’ ਅਤੇ 750-24’ ਵਿੱਚ ਪੈਂਦਾ ਹੈ ਅਤੇ ਉੱਤਰ ਵਿੱਚ ਪਠਾਨਕੋਟ ਜ਼ਿਲ੍ਹਾ, ਦੱਖਣੀ ਪੂਰਬ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ, ਦੱਖਣ ਵਿਚ ਕਪੂਰਥਲਾ ਜ਼ਿਲ੍ਹਾ, ਦੱਖਣ ਪੱਛਮ ਵਿਚ ਅੰਮ੍ਰਿਤਸਰ ਜ਼ਿਲ੍ਹਾ ਅਤੇ ਉੱਤਰ ਪੱਛਮ ਵਿਚ ਪਾਕਿਸਤਾਨ ਨਾਲ ਆਪਣੀਆਂ ਹੱਦਾਂ ਸਾਂਝੀਆਂ ਕਰਦਾ ਹੈ ।