ਬੰਦ ਕਰੋ

ਬਾਗਬਾਨੀ

ਵਿਭਾਗ ਦੇ ਮੁਖੀ ਅਤੇ ਅਹੁਦੇ ਦਾ ਨਾਮ

ਡਾ. ਸ਼ਾਮ ਸਿੰਘ

ਡਿਪਟੀ ਡਾਇਰੈਕਟਰ ਬਾਗਬਾਨੀ

ਲੈਂਡਲਾਈਨ ਨੰਬਰ ਅਤੇ ਈਮੇਲ ਆਈਡੀ

01874-220292

ddh_gsp12@yahoo.co.in

ਅਫਸਰ ਦੀ ਨਿਰਦੇਸ਼ਿਕਾ

 

ਪ੍ਰੋਗਰਾਮ / ਯੋਜਨਾਵਾਂ (ਕੇਂਦਰ ਅਤੇ ਰਾਜ ਸਰਕਾਰ)

ਪ੍ਰੋਗਰਾਮ ਦੇ ਨਾਮ

ਵੈੱਬਸਾਈਟ ਦਾ ਮੁੱਖ ਪੰਨਾ (ਯੂ ਆਰ ਐਲ)

ਰਿਪੋਰਟਾਂ (ਵਿਭਾਗ ਦੇ ਨਾਮ ਨਾਲ ਲਿੰਕ)

(ਯੂ ਆਰ ਐਲ)

ਕੌਮੀ ਬਾਗਬਾਨੀ ਮਿਸ਼ਨ

https://punjabhorticulture.com/Schemes.html

https://punjabhorticulture.com/Schemes.html

ਆਰ.ਕੇ.ਵਾਈ.ਵੀ

https://rkvy.nic.in/

https://rkvy.nic.in/

ਮੁੱਖ ਪ੍ਰਾਪਤੀਆਂ

ਗੁਰਦਾਸਪੁਰ ਨੇ ਹਾਲ ਦੇ ਸਮੇਂ ਦੌਰਾਨ ਬਾਗਬਾਨੀ ਖੇਤਰ ਵਿਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ । ਜ਼ਿਲ੍ਹਾ 262000 ਹੈਕਟੇਅਰ (ਰਾਜ ਖੇਤਰ ਦਾ 7.1%) ਦੇ ਕੁੱਲ ਭੂਗੋਲਿਕ ਖੇਤਰ ਨੂੰ ਸ਼ਾਮਲ ਕਰਦਾ ਹੈ ਜਿਸ ਵਿਚੋਂ 8001.4 ਹੈਕ ਬਾਗਬਾਨੀ ਫਸਲਾਂ ਅਧੀਨ ਹਨ ਮੁੱਖ ਤੌਰ ‘ਤੇ ਲੀਚੀ, ਅੰਬ, ਅਮਰੂਦ, ਆੜੂ,ਨਾਖ, ਅਲੂਚਾ, ਆਲੂ, ਮਟਰ, ਗੋਭੀ ਆਦਿ ਵਿਭਾਗ ਕਿਸਾਨਾਂ ਨੂੰ ਸੁਰੱਖਿਅਤ ਕਾਸ਼ਤ ਵੱਲ ਤਬਦੀਲ ਕਰਨ ਲਈ ਮਾਰਗ ਦਰਸ਼ਨ ਕਰਦਾ ਹੈ, ਕਿਸਾਨ ਇਸ ਨੂੰ 27.1 ਹੈਕਟੇਅਰ ਰਕਬੇ ਵਿਚ ਅਪਣਾ ਕੇ ਸੁਰੱਖਿਅਤ ਕਾਸ਼ਤ ਵਿਚ ਰੁਚੀ ਵੀ ਦਿਖਾਉਂਦੇ ਹਨ। ਵਿਭਾਗ ਨੇ ਕਿਸਾਨੀ ਉਤਪਾਦਾਂ ਦੇ ਮੁੱਲ ਵਧਾਉਣ ਅਤੇ ਹੁਨਰ ਵਿਕਾਸ ਸਿਖਲਾਈ ਲਈ ਵੱਖਰੇ ਤੌਰ ਤੇ ਪੰਜ ਪ੍ਰੋਸੈਸਿੰਗ ਸੈਂਟਰ ਸਥਾਪਤ ਕੀਤੇ। ਸੱਤ ਰਾਇਪਨਿੰਗ ਚੈਂਬਰ ਵੱਖਰੇ ਤੌਰ ਤੇ ਚਲਾਏ ਜਾਂਦੇ ਹਨ। ਜੋ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਪ੍ਰੀਮੀਅਮ ਮੁੱਲ ਲੈਣ ਵਿੱਚ ਸਹਾਇਤਾ ਕਰਦੇ ਹਨ। ਕਿਸਾਨੀ ਆਮਦਨੀ ਵਧਾਉਣ ਲਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਤਾਈ ਮਸ਼ਰੂਮ ਯੂਨਿਟ ਸਫਲਤਾਪੂਰਵਕ ਚੱਲ ਰਹੇ ਹਨ। ਪੋਸਟ ਹਾਰਵੈਸਟ ਦੇ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ 14000 ਮੀਟਰਕ ਟਨ ਸਮਰੱਥਾ ਵਾਲੇ ਛੇ ਕੋਲਡ ਸਟੋਰ ਕਿਸਾਨਾਂ ਦੀ ਨਾਸ਼ਵਾਨ ਉਪਜ ਨੂੰ ਸਟੋਰ ਕਰਨ ਲਈ ਉਪਲਬਧ ਹਨ। ਜਿਲਾ ਕਿਸਾਨ ਮਧੂ ਮੱਖੀ ਦੀਆਂ 2325 ਕਲੋਨੀਆਂ ਨੂੰ ਸਹਾਇਕ ਧੰਦੇ ਵਜੋਂ ਪਾਲਦੇ ਹਨ।

 

ਵਿਭਾਗ ਦੇ ਮੁੱਖ ਕਾਰਜ

ਬਾਗਬਾਨੀ ਵਿਭਾਗ ਗੁਰਦਾਸਪੁਰ ਵੱਲੋ ਪੋਲੀ ਹਾਊਸ, ਵਰਮੀ ਕੰਪੋਸਟ, ਬੀ ਕੀਪਿੰਗ, ਇਸ ਦੇ ਨਾਲ ਬਾਗ ਲਗਾਉਣ ਬਾਰੇ ਬਾਗਾਂ ਦੀ ਸਾਂਭ ਸੰਭਾਲ, ਖੁੰਬਾ ਪੈਦਾ ਕਰਨ, ਫੁੱਲ ਪੈਦਾ ਕਰਨ ਲਈ ਤਕਨੀਕੀ  ਗਿਆਨ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ । ਗਿਆਨ ਦੇਣ ਤੋ ਇਲਾਵਾ ਵੱਖ- ਵੱਖ ਮੱਦਾ ਅਧੀਨ ਸਬਸਿਡੀ ਦਿੱਤੀ ਜਾਂਦੀ ਹੈ।  ਜਿਵੇ ਕਿ:- ਨਵੇਂ ਬਾਗ ਲਗਾਉਣ, ਪ੍ਰੋਟੈਕਟਿਡ ਕਲਟੀਵੇਸ਼ਨ( ਪੋਲੀ ਹਾਊਸ਼, ਮਲਚਿੰਗ, ਪਲਾਸਟਿਕ ਟੰਨਲਜ), ਵਰਮੀ ਕੰਪੋਸਟ ਯੂਨਿਟ, ਵਰਮੀ ਬੈਡ,ਬੀ- ਕੀਪਿੰਗ, ਇੰਪਲੀਮੈਂਟਸ ਆਦਿ ਤੇ ਨਿਰਧਾਰਿਤ ਗਾਈਡ ਲਾਈਨ ਅਨੁਸਾਰ ਸਬਸਿਡੀ ਦਿੱਤੀ ਜਾਂਦੀ ਹੈ।

ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਗਬਾਨੀ  ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਇਹਨਾਂ  ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਤੇ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾਉਣ । ਇਸ ਤੋ ਇਲਾਵਾ  ਮਹਿਕਮੇ ਵੱਲੋ ਘਰੇਲੂ ਬਗੀਚੀ ਨੂੰ ਉਤਸਾਹਿਤ ਕਰਨ ਲਈ ਸਾਲ ਵਿੱਚ ਦੋ ਵਾਰੀ ਗਰਮ ਅਤੇ ਸਰਦ ਰੁੱਤ ਦੀਆਂ ਸਬਜੀ ਬੀਜ ਮਿੰਨੀ ਕਿੱਟਾਂ ਵਾਜਬ ਰੇਟ ਤੇ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਲੋਕ ਆਪਣੀ ਖੁਰਾਕ ਵਿੱਚ ਸੁਧਾਰ ਕਰਕੇ ਆਪਣੀ ਸਿਹਤ ਨੂੰ ਰਿਸਟ-ਪੁਸ਼ਟ ਰੱਖ ਸਕਣ। ਘਰੇਲੂ ਖਪਤ ਲਈ ਅਕਤੂਬਰ ਮਹੀਨੇ ਵਿੱਚ ਕਿਸਾਨਾਂ ਨੂੰ ਢੀਗਰੀ ਦਾ ਬੀਜ (ਸਪਾਨ) ਵੀ ਮੁਹੱਈਆ ਕਰਵਾਈਆਂ ਜਾਂਦਾ ਹੈ। ਸੁਰੱਖਿਅਤ ਖੇਤੀ ਲਈ ਕਿਸਾਨਾਂ ਨੂੰ ਵਿਭਾਗ ਵੱਲੋ ਚਲਾਏ ਜਾ ਰਹੇ ਸੈਂਟਰ ਆਫ ਐਕਸੀਲੈਂਸ ਸਬਜੀ ਕਰਤਾਰਪੁਰ ਤੋ ਟਰੇਨਿੰਗ ਦੀ ਦਿਵਾਈ ਜਾਂਦੀ ਹੈ। ਵਿਭਾਗ ਵੱਲੋ ਦੋ ਸਰਕਾਰੀ ਨਰਸਰੀਆਂ ਗੁਰਦਾਸਪੁਰ ਅਤੇ ਕਾਦੀਆਂ ਵਿਖੇ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾ ਵਿੱਚ ਮਿਆਰੀ ਫਲਦਾਰ ਬੂਟੇ ( ਅੰਬ, ਲੀਚੀ, ਨਿੰਬੂ, ਅਮਰੂਦ,ਨਾਸ਼ਪਤੀ, ਆਲੂ ਬੁਖਾਰਾ, ਅੰਗੀਰ) ਤਿਆਰ ਕਰਕੇ ਵਾਜਬ ਕੀਮਤ ਤੇ ਕਿਸਾਨਾਂ ਨੂੰ ਬਾਗ ਲਗਾਉਣ ਅਤੇ ਟਿਊਬਵੈੱਲ ਪਲਾਂਟੇਸ਼ਨ ਆਦਿ ਲਈ ਮਹੱਈਆ ਕਰਵਾਏ ਜਾਂਦੇ ਹਨ। ਦੋ ਸਬਜੀ ਬੀਜ਼ ਫਾਰਮਾਂ ਜਿਨ੍ਹਾਂ ਤੇ ਮਿਆਰੀ ਆਲੂ ਬੀਜ਼ ਤਿਆਰ ਕਰਕੇ ਕਿਸਾਨਾਂ ਨੂੰ ਸਰਟੀਫਾਈਡ ਕਰਵਾ  ਕੇ ਬੀਜਣ ਲਈ ਉਪਲੱਬਧ ਕਰਵਾਇਆ ਜਾਂਦਾ ਹੈ।